11

Sunday, March 25, 2012

surjit pattar ਕਿਸ ਕਿਸ ਦਿਸ਼ਾ ਤੋਂ...



ਕਿਸ ਕਿਸ ਦਿਸ਼ਾ ਤੋਂ...

ਕਿਸ ਕਿਸ ਦਿਸ਼ਾ ਤੋਂ ਸ਼ਾਮ ਨੂੰ ਆਵਾਜ਼ਾਂ ਆਉਂਦੀਆਂ
ਬੰਦੇ ਨੂੰ ਬਿਹਬਲ ਕਰਦੀਆਂ ਪਾਗ਼ਲ ਬਣਾਉਂਦੀਆਂ

ਫ਼ਾਨੂਸ ਨੇ,ਇਹ ਸ਼ਮ੍ਹਾ ਹੈ , ਅਹੁ ਜੋਤ ਹੈ,ਇਹ ਲਾਟ
ਤੇ ਦੂਰ ਕਿਧਰੇ ਮਾਵਾਂ ਨੇ ਦੀਵੇ ਜਗਾਉਂਦੀਆਂ

ਲੂਣਾ ਅਗਨ,ਸੁੰਦਰਾਂ ਨਦੀ ਤੇ ਧਰਤ ਇੱਛਰਾਂ
ਜੋਗੀ ਨੂੰ ਵਾਰ ਵਾਰ ਨੇ ਪੂਰਨ ਬਣਾਉਂਦੀਆਂ

ਦਰਬਾਰ ਏਧਰ ਯਾਰ ਓਧਰ ਜਾਨ ਅਹੁ ਈਮਾਨ
ਕਈ ਵਾਰ ਜਿੰਦਾਂ ਏਸ ਚੌਰਾਹੇ 'ਤੇ ਆਉਂਦੀਆਂ

ਬੇਚੈਨੀਆਂ,ਗ਼ਮਗੀਨੀਆਂ,ਸੋਚਾਂ ਦੀ ਕੈਦ 'ਚੋਂ
ਸ਼ਾਇਰ ਨੂੰ ਅੰਤ ਉਸਦੀਆਂ ਨਜ਼ਮਾਂ ਛੁਡਾਉਂਦੀਆਂ

ਪੱਤਿਆਂ ਦੀ ਪੈਰਾਂ ਵਿਚ ਨਾ ਜੇ ਪਾਜ਼ੇਬ ਪਾਉਂਦੀਆਂ
ਪਤਝੜ ਦਾ ਬੋਝ ਕਿਸ ਤਰ੍ਹਾਂ ਪੌਣਾਂ ਉਠਾਉਂਦੀਆਂ

ਹੁੰਦੇ ਨਾ ਪੱਤੇ ਰੁੱਖਾਂ ਦੇ ਜੇ ਕਰ ਸੁਰਾਂ ਜਿਹੇ
ਪੌਣਾਂ ਉਦਾਸ ਸਾਜ਼ ਫਿਰ ਕਿਹੜਾ ਵਜਾਉਂਦੀਆਂ

ਡੁਬਦਾ ਨਾ ਨੀਲੀ ਝੀਲ ਵਿਚ ਸੂਰਜ ਜੇ ਸੰਦਲੀ
ਤਾਂ ਸ਼ਹਿਰ ਮੇਰੇ ਸ਼ਰਬਤੀ ਸ਼ਾਮਾਂ ਨਾ ਆਉਂਦੀਆਂ |

Writer : Surjit Patar ( ਸੁਰਜੀਤ ਪਾਤਰ )
Book : Hanere wich sulgdi Varnmala ( ਹਨੇਰੇ ਵਿਚ ਸੁਲਗਦੀ ਵਰਣਮਾਲਾ )

0 comments:

Post a Comment

 
Design by Wordpress Theme | Bloggerized by Free Blogger Templates | coupon codes