ਐਵੇਂ ਗੈਰਾਂ ਨਾਲ ਮਿੱਠਾ- ਮਿੱਠਾ ਬੋਲ ਹੋ ਗਿਆ....
ਐਵੇਂ ਗੈਰਾਂ ਨਾਲ ਮਿੱਠਾ- ਮਿੱਠਾ ਬੋਲ ਹੋ ਗਿਆ,
ਸਾਥੋਂ ਜਿੰਦਗੀ ਚ ਆਪੇ ਜ਼ਹਿਰ ਘੋਲ ਹੋ ਗਿਆ
ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿੰਮਦਾ,
ਸਾਥੋਂ ਹੀਰਿਆਂ ਭੁਲੇਖੇ ਕੱਚ ਫੋਲ ਹੋ ਗਿਆ
ਸਾਨੂੰ ਬਾਲ ਕੇ ਬਨੇਰਿਆਂ ਤੇ ਦੀਵਿਆਂ ਦੇ ਵਾਂਗੂ ,
ਸਾਡਾ ਚੰਨ ਆਪ ਬੱਦਲਾਂ ਦੇ ਕੋਲ ਹੋ ਗਿਆ
ਅਸੀਂ ਟਾਹਣੀਆਂ ਦੇ ਗਲ ਨਾਲ ਲੱਗ-ਲੱਗ ਰੋਏ,
ਇੱਕ ਫੁੱਲ ਸਾਡੇ ਪੈਰਾਂ ਤੋਂ ਮਧੋਲ ਹੋ ਗਿਆ
ਅਸੀਂ ਉਮਰਾਂ ਬਿਤਾਈਆਂ ਜੀਹਤੋਂ ਲੁਕ-ਲੁਕ ਕੇ,
ਰਾਤੀਂ ਸੁਪਨੇ ਚ ਆਇਆ ਕੁੰਡਾ ਖੋਲ੍ਹ ਹੋ ਗਿਆ
ਜਿਹਨਾਂ ਸਾਜ਼ਾਂ ਨਾਲ ਨਾ ਸੀ ਸਾਡੀ ਸੁਰ ਮਿਲਦੀ,
ਗੀਤ ਜ਼ਿੰਦਗੀ ਦਾ ਉਹਨਾਂ ਸੰਗ ਬੋਲ ਹੋ ਗਿਆ
[ From Sukhwinder amrit's book : Suraj di dehleej ( ਸੂਰਜ ਦੀ ਦਹਿਲੀਜ਼ ) / Page 31 ]



8:38 AM
Posted in:
0 comments:
Post a Comment