11

Sunday, March 25, 2012

mangal hathur shayari

Kuch Lines " Mangal Hathur " Diyan Likhiyan Hoyian......


ਕਾਲਿਓਂ ਬਗ੍ਗਾ ਹੋ ਚਲਿਆ ਰੰਗ ਉਮਰ ਵਿਚਾਰੀ ਦਾ , ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ

ਜੇਹੇੜੇ ਯਾਰ ਤੋਂ ਪੈਸੇ ਲੈ ਕੇ ਰਫਲ ਲਿਆਂਦੀ ਸੀ , ਓਹਨੁ ਗੋਲੀ ਮਾਰ ਆਇਆ ਕਹਿ ਰੰਗ ਮੱਕਾਰੀ ਦਾ
ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ...

ਅੱਜ 60 ਸਾਲ ਦਾ ਬੁਢ਼ਾ ਲੈ ਜਾਉਗਾ ਅਮਰੀਕਾ ਨੂੰ , ਕੇਹੜੇ ਭਾ ਤੇ ਸੌਦਾ ਹੋ ਗਿਆ ਉਮਰ ਕੁਆਰੀ ਦਾ
ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ...

ਜੇਹੜੇ ਬੰਦੇ ਦੀ ਵਾਕਫੀਅਤ ਹੈ ਨਹੀ ਕਿਸੇ ਅਫਸਰ ਨਾਲ , ਕੰਮ ਓਹਦਾ ਹੋ ਨਹੀ ਸਕਦਾ ਦਫਤਰ ਸਰਕਾਰੀ ਦਾ
ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ...

ਇਕ ਰੁਪਇਆ ਘਟ ਮਿਲੇ ਤੇ ਦਿਲ ਫੜ ਕੇ ਬਹਿ ਜਾਂਦੇ , ਕੋਈ ਫ਼ਰਕ ਨਹੀ ਕਈ ਲੋਕਾਂ ਨੂੰ ਇੱਜ਼ਤ ਹਾਰੀ ਦਾ
ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ...

ਜਿਸ ਸੋਹਨੀ ਨੂੰ ਫੁਲ ਸਮਝ ਕੇ ਅਖੀਆਂ ਲਾ ਬੈਠੇ , ਓਹੀ ਸੋਹਨੀ ਕੰਮ ਕਰਦੀ ਹੈ ਅੱਜ-ਕਲ ਆਰੀ ਦਾ
ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ...

ਜੋ ਲੋਕੀ "ਮੰਗਲ" ਨੂੰ ਕਮਲਾ ਝੱਲਾ ਦਸਦੇ ਸੀ , ਨਿਤ ਨਵਾਂ ਓਹ ਰੁਤਬਾ ਦਿੰਦੇ ਰਹਿਣ ਲਿਖਾਰੀ ਦਾ
ਅਜੇ ਭੇਦ ਨੀ ਆਇਆ ਲੋਕੋ ਦੁਨੀਆਂ ਦਾਰੀ ਦਾ...

0 comments:

Post a Comment

 
Design by Wordpress Theme | Bloggerized by Free Blogger Templates | coupon codes